Singh Sabha-U.S.A.
News

ਅਖੌਤੀ ਟਕਸਾਲ ਮਾਫ਼ੀਆ ਦੀ ਖ਼ਤਰਨਾਕ ਚਾਲ ਤੋਂ ਖ਼ਬਰਦਾਰ : ਡਾ ਹਰਜਿੰਦਰ ਸਿੰਘ ਦਿਲਗੀਰ
   May 24,2017

 

1. ਇਹ ਅਖੌਤੀ ਟਕਸਾਲ ਮਾਫ਼ੀਆ ਦੀ ਇਕ ਖ਼ਤਰਨਾਕ ਚਾਲ ਹੈ ਜਿਸ ਦਾ ਮਕਸਦ ਸਿੱਖ ਪ੍ਰਚਾਰਕਾਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਖ਼ਤਮ ਕਰਨਾ ਹੈ।
2. ਜੇ ਇਨ੍ਹਾਂ ਕੋਲ ਕੋਈ ਵਿਦਵਾਨ ਹੈ ਤਾਂ ਉਹ ਆਪਣਾ ਪ੍ਰਚਾਰ ਕਰੇ ਤੇ ਜੇ ਸੰਗਤਾਂ ਨੂੰ ਉਨ੍ਹਾਂ ਦੀਆਂ ਦਲੀਲਾਂ ਮਨਜ਼ੂਰ ਹੋਣ ਤਾਂ ਉਹ ਇਨ੍ਹਾਂ ਦੀਆਂ ਦਲੀਲਾਂ ਅਤੇ ਗੱਲਾਂ ਕਬੂਲ ਕਰ ਲੈਣਗੇ।
3. ਕੁਝ ਘੰਟਿਆਂ ਵਿਚ ਤਿੰਨ ਸੌ ਸਾਲ ਦਾ ਇਤਿਹਾਸ ਤੇ ਸੈਂਕੜੇ ਨੁਕਤਿਆਂ ਬਾਰੇ ਨਾ ਤਾਂ ਚਰਚਾ ਹੋ ਸਕਦੀ ਹੈ ਤੇ ਨਾ ਹੀ ਕੋਈ ਏਨਾ ਚਿਰ ਬੈਠ ਸਕਦਾ ਹੈ।
4. ਕੌਣ ਨਿਰਣਾ ਕਰੇਗਾ ਕਿ ਸਹੀ ਕੌਣ ਹੈ ਤੇ ਠੀਕ ਕੌਣ ਹੈ? ਕੀ ਕੋਈ ਪੈਨਲ ਸਾਰਿਆਂ ਨੂੰ ਕਬੂਲ ਹੋ ਸਕਦਾ ਹੈ? ਨਹੀਂ!
5. ਸੰਗਤ ਦੇ ਇਕੱਠ ਵਿਚ ਕੌਣ ਸ਼ਾਮਿਲ ਹੋਵੇਗਾ? ਕੀ ਸੰਗਤ ਵੋਟਾਂ ਪਾ ਕੇ ਫ਼ੈਸਲਾ ਕਰੇਗੀ?
6. ਇਹ ਸਾਰਾ ਡਰਾਮਾ ਹੈ ਤੇ ਇਸ ਤੋਂ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਇਨ੍ਹਾਂ ਦੀ ਅਕਲ ਏਨੀ ਕੂ ਹੀ ਹੈ ਕਿ ਕੁਝ ਘੰਟਿਆਂ ਵਿਚ ਪੰਜ ਸੌ ਸਲਾ ਦੇ ਮਸਲਿਆਂ ਨੂੰ ਹੱਲ ਕਰਨ ਦੀਆਂ ਗੱਲਾਂ ਕਰਦੇ ਹਨ। ਦਰਅਸਲ ਇਹ ਸਾਜਿਸ਼ ਹੈ ਖ਼ੂਨੀ ਖੇਡ ਦੀ।
7. ਅਜ ਤਕ ਮੁਸਲਾਮਨਾਂ ਵਿਚ ਸ਼ੀਆ ਤੇ ਸੁੰਨੀ ਕੋਈ ਫ਼ੈਸਲਾ ਨਹੀਂ ਕਰ ਸਕੇ, ਬੋਧੀਆਂ ਵਿਚ ਹੀਨਯਾਨ ਤੇ ਮਹਾਂਯਾਨ, ਜੈਨੀਆਂ ਵਿਚ ਸ਼ਵੇਤਾਂਬਰ ਤੇ ਦਿਗਾਂਬਰ, ਈਸਾਈਆਂ ਵਿਚ ਕੈਥੋਲਿਕ ਤੇ ਪ੍ਰੋਟੈਸਟੈਂਟ, ਹਿਮਦੂਆਂ ਵਿਚ ਵੈਸ਼ਨੂ ਤੇ ਸ਼ੈਵ ਕਿਸੇ ਸਿਟੇ 'ਤੇ ਨਹੀਂ ਪਹੁੰਚ ਸਕੇ ਤੇ ਇਨ੍ਹਾਂ ਨਿਰਮਲਿਆਂ ਤੇ ਸਿੱਖਾਂ ਵਿਚਕਾਰ ਜੋ ਫ਼ਰਕ ਹਨ ਉਨ੍ਹਾਂ ਨੂੰ ਕੌਣ ਖ਼ਤਮ ਕਰ ਸਕਦਾ ਹੈ?
8. ਹਾਂ ਜੇ ਉਹ ਸੱਚਮੁਚ ਸੰਜੀਦਾ ਹਨ ਅਤੇ ਸ਼ਾਂਤੀ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ ਤਾਂ ਬੰਦੇ ਬਣ ਜਾਣ ਅਤੇ ਆਪੋ ਆਪਣਾ ਪ੍ਰਚਾਰ ਕਰੀ ਜਾਣ। ਸੰਗਤ ਜਿਸ ਨੂੰ ਸਹੀ ਸਮਝੇਗੀ ਆਪੇ ਉਸ ਰਸਤੇ ਨੂੰ ਚੁਣ ਲਵੇਗੀ।


 Back    |    ^ Top      


ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।