Singh Sabha-U.S.A.
News

ਗ੍ਰੰਥੀ ਸੁਖਵਿੰਦਰ ਸਿੰਘ ਤੋਂ ਗੁਰਪ੍ਰੀਤ ਕੈਲੀਫੋਰਨੀਆ ਦਾ ਪਰਦਾਫਾਸ਼ : ਪ੍ਰਭਦੀਪ ਸਿੰਘ
   May 20,2017

 

ਅੱਜ ਰੇਡਿਉ KRPI1550 ਵੈਨਕੂਵਰ ਤੇ ਬੜਾ ਕਾਮਯਾਬ ਪ੍ਰੋਗਰਾਮ ਹੋ ਨਿਬੜਿਆI ਜਿਸ ਵਿੱਚ ਮੁੱਖ ਬੁਲਾਰਿਆਂ ਦੇ ਤੌਰ ਤੇ ਭਾਈ ਕੁਲਦੀਪ ਸ਼ੇਰੇ-ਏ-ਪੰਜਾਬ ਰੇਡਿਉ ਵਾਲਿਆਂ ਨੇ ਮੈਨੂੰ ਅਤੇ ਭਾਈ ਸ਼ਿਵਤੇਗ ਸਿੰਘ ਹੁਰਾ ਨੂੰ ਲਿਆI ਬਾਅਦ ਵਿੱਚ ਚੱਲਦੇ ਪ੍ਰੋਗਰਾਮ ਦੌਰਾਨ ਭਾਈ ਇੰਦਰ ਸਿੰਘ ਘੱਗਾ, ਭਾਈ ਪੰਥਪ੍ਰੀਤ ਸਿੰਘ ਅਤੇ ਪਰਮਜੀਤ ਸਿੰਘ ਸ਼ਰਨਾ ਨੇ ਭੀ ਸ਼ਮੂਲੀਅਤ ਕੀਤੀI

ਭਾਈ ਪੰਥਪ੍ਰੀਤ ਸਿੰਘ ਹੁਰਾਂ ਨੇ ਜਿਵੇਂ ਕਿ ਉਹਨਾਂ ਤੋਂ ਆਸ ਸੀ ਬੜੇ ਕਰੜੇ ਸ਼ਬਦਾਂ ਵਿੱਚ ਅਖੌਤੀ ਜਥੇਦਾਰਾਂ ਨੂੰ ਤਾੜਨਾ ਕੀਤੀ ਅਤੇ ਕਿਹਾ ਕਿ ਜੋ ਸਾਰੀ ਕੌਮ ਵੱਲੋਂ ਰੱਦ ਹੋ ਚੁੱਕੇ ਹਨ ਉਹਨਾਂ ਨੂੰ ਕੀ ਹੱਕ ਹੈ ਮੈਨੂੰ ਸਲਾਹ ਦੇਣ?

ਮੇਰੇ ਲਾਇਵ ਹੋਣ ਤੋਂ ਪਹਿਲਾਂ ਕੁਲਦੀਪ ਸਿੰਘ ਹੁਰਾ ਨੇ ਦੱਸਿਆ ਕਿ ਕੈਲੀਫੋਰਨੀਆ ਵਾਲਾ ਜਾਹਿਲ ਭੀ ਹਾਜ਼ਿਰ ਹੋਵੇਗਾ ਅਤੇ ਮੈਂ ਕੁਲਦੀਪ ਸਿੰਘ ਹੁਰਾ ਨੂੰ ਪੁੱਛਿਆ ਕਿ ਤੁਸੀਂ ਤਾਂ ਵਿਦਵਾਨਾਂ ਨੂੰ ਸੱਦਾ ਦਿੱਤਾ ਸੀ ਇਸ ਪ੍ਰਦਰਸ਼ਨ ਕਾਰੀ ਦੀ ਲੋੜ ਸੀI ਪਰ ਕੁਲਦੀਪ ਸਿੰਘ ਦੀ ਭੀ ਗੱਲ ਠੀਕ ਸੀ ਕਿ ਅੱਜ ਕੱਲ ਇਹ ਭੀ ਵਿਦਵਾਨ ਹੋਣ ਦੇ ਭੁਲੇਖੇ ਪਾਲੀ ਬੈਠਾ ਹੈ ਇਸ ਲਈ ਇੱਕ ਮੌਕਾ ਦਿੱਤਾ ਜਾ ਰਿਹਾ ਹੈI ਮੈਨੂੰ ਭੀ ਵੈਸੇ ਇਸ ਅਖੌਤੀ ਵਿਦਵਾਨ ਤੇ ਤਰਸ ਜਿਹਾ ਆ ਗਿਆ ਕਿ ਵਿਚਾਰਾ ਆਸੇ ਪਾਸੇ ਭੱਜਾ ਫਿਰਦਾ ਹੈ ਕਿ ਕੋਈ ਤਾਂ ਮੇਰੇ ਨਾਲ ਗੱਲ ਕਰੇ ਤੇ ਇੱਕ ਆਖਰੀ ਮੌਕਾ ਦੇ ਦਿੱਤਾ ਜਾਣਾ ਚਾਹੀਦਾ ਹੈI ਪਰ ਇਹਨਾਂ ਦੀ ਪੁਰਾਣੀ ਆਦਤ ਵਾਂਗ ਜਿਵੇਂ ਇਹਨਾਂ ਦੇ ਵੱਡੇ ਵਿਦਵਾਨ ਜਰਮਨ ਦੀ ਅਖੌਤੀ ਦਸ਼ਮ ਗਰੰਥ ਦੀ ਡਿਬੇਟ ਵਿੱਚੋਂ ਭਗੋੜੇ ਹੋ ਗਏ ਸਨ ਇਸੇ ਤਰਾਂ ਇਹ ਉਹਨਾਂ ਦਾ ਬਲੂੰਗੜਾ ਭੀ ਪ੍ਰੋਗਰਾਮ ਤੋਂ ਪਹਿਲਾਂ ਹੀ ਹਥਿਆਰ ਸੁੱਟ ਗਿਆI

ਬਾਕੀ ਜੋ ਅੱਜ ਭਾਈ ਸ਼ਿਵਤੇਗ ਸਿੰਘ ਨੇ ਇਸ ਜਾਹਿਲ ਦੇ ਸੰਬੰਧ ਵਿੱਚ ਪਾਜ ਖੋਲ੍ਹੇ ਹਨ ਕਿ ਇਸਦੀ ਪਿੱਠ ਸੰਤਾ ਸਿੰਘ ਸਰਕਾਰੀ ਨਿਹੰਗ ਦੇ ਡੇਰੇ ਨਾਲ ਲੱਗਦੀ ਹੈI ਕਿਵੇਂ ਝੂਠ ਬੋਲ ਕੇ ਇਹ ਮਾਂ ਪੁੱਤ ਉਸਦੇ ਡੇਰੇ ਵਿੱਚ ਘੁਸੇ ਅਤੇ ਚਰਿਤਰੋ ਪਾਖਿਆਨ ਵਰਗਾ ਕਿੱਸਾ ਭੀ ਇਹਨਾਂ ਦਾ ਨਾਲ ਵਾਪਰਿਆ ਜਿਸਦੀ ਰਿਕਾਰਡਿੰਗ ਛੇਤੀ ਹੀ ਖਾਲਸਾ ਨਿਊਸ ਯੂ ਟਿਊਬ ਦੇ ਮਾਧਿਅਮ ਰਾਹੀਂ ਤੁਹਾਡੇ ਤੱਕ ਪਹੁੰਚ ਜਾਵੇਗੀIBack    |    ^ Top      


ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।