Singh Sabha-U.S.A.
News

ਭਾਈ ਪੰਥਪ੍ਰੀਤ ਸਿੰਘ ਜੀ ਦੀ ਜਰਮਨ ਪ੍ਰਚਾਰ ਫੇਰੀ ਦਾ ਸੱਚੋ ਸੱਚ ਸੰਗਤਾਂ ਦੇ ਸਨਮੁਖ : ਗੁਰਵਿੰਦਰ ਸਿੰਘ ( ਜਰਮਨੀ )
   May 17,2017

 

ਗੁਰੂ ਪਿਆਰੀ ਸਾਧ ਸੰਗਤ ਜੀਉ , ਭਾਈ ਪੰਥਪ੍ਰੀਤ ਸਿੰਘ ਜੀ ਦੇ ਨੌਰਵੇ ਅਾਉਣ ਦਾ ਪਤਾ ਲੱਗਣ ਤੇ ਅਸੀਂ ਕਿਸੇ ਪ੍ਰਚਾਰ ਵੀਰ ਰਾਂਹੀ ਭਾਈ ਪੰਥਪ੍ਰੀਤ ਸਿੰਘ ਜੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ , ਸਾਨੂੰ ਜਵਾਬ ਮਿਲਿਆ ਕੀ ਜਰਮਨ ਵਾਲੇ ਸਿੰਘਾਂ ਨਾਲ ਸੰਪਰਕ ਕਰ ਲਉ ਪ੍ਰੋਗਰਾਮਾਂ ਵਾਰੇ ਉਹਨਾਂ ਨੂੰ ਹੀ ਪਤਾ ਹੈ । ਹੁਣ ਸਾਨੂੰ ਪਤਾ ਨਹੀ ਸੀ ਪ੍ਰੋਗਰਾਮ ਬਣਾ ਕੌਣ ਰਿਹਾ ਹੈ , ਇੱਕ ਦੋ ਵੀਰਾਂ ਨਾਲ ਗੱਲਬਾਤ ਕੀਤੀ , ਵੀਰ ਅਵਤਾਰ ਸਿੰਘ ਸਟੁਟਗਾਡ ਵਾਲਿਆਂ ਅਾਖਿਆ ਵੀਰ ਤਰਸੇਮ ਸਿੰਘ ਅਟਵਾਲ ਨਾਲ ਸਾਰੀ ਗੱਲਬਾਤ ਹੋਈ ਹੈ , ਉਹਨਾਂ ਕੋਲ ਪਹਿਲਾਂ ਜਰਮਨ ਵਿੱਚ ਭਾਈ ਸਾਹਿਬ ਨੇ ਅਾਉਣਾ ਹੈ ਪਰ ਪ੍ਰੋਗਰਾਮਾਂ ਵਾਰੇ ਅਜੇ ਕੋਈ ਪਤਾ ਨਹੀ । ਹਾਂ ਮਈ ਦੇ ਦੂਜੇ ਤੀਜੇ ਹਫ਼ਤੇ ਵਿਚੋਂ ਕੋਈ ਵੀ ਮਿਲ ਸਕਦਾ ਹੈ । ਫਿਰ ਸਾਨੂੰ ਸਿੱਖ ਮਿਸ਼ਨ ਸਪੇਨ ਵਾਲਿਆਂ ਵਲੋਂ ਪਾਈ ਪੋਸਟ ਤੋ ਲੱਗਾ ਕੀ ਜਰਮਨ ਵਿੱਚ 8 ਮਈ ਤੋ 14 ਮਈ ਤੱਕ ਦਾ ਸਮਾਂ ਮਿਲਿਆ ਹੈ ।

ਅਸੀਂ ਗੁਰਦੁਆਰਾ ਸਾਹਿਬ ਕਮੇਟੀ ਨੂੰ 14 ਮਈ ਦਾ ਦੱਸਕੇ ਪ੍ਰੋਗਰਾਮ ਬੁੱਕ ਕਰਵਾ ਦਿੱਤਾ , ਕਿਉਂਕਿ ਵੱਡਾ ਗੁਰਦੁਆਰਾ ਹੋਣ ਕਰਕੇ ਜਿਆਦਾ ਸੰਗਤਾਂ ਸੁਣ ਸਕਦੀਆਂ ਹਨ ਇਸ ਲਈ ਅੈਤਵਾਰ ਫਰੈਕਫੋਰਟ ਦੀਆਂ ਸੰਗਤਾਂ ਨੂੰ ਦਿੱਤਾ ਗਿਆ ਪਰ ਅਸੀਂ ਸਭ ਨਾਲ ਸਲਾਹ ਕਰਕੇ ਪ੍ਰੋਗਰਾਮ ਦਾ ਫਾਈਨਲ ਕਰਕੇ ਦੱਸਾਂਗੇ । ਭਾਈ ਪੰਥਪ੍ਰੀਤ ਸਿੰਘ ਨਿਰੋਲ ਗੁਰਬਾਣੀ ਦੀ ਗੱਲ ਕਰਦੇ ਹਨ ਇਸ ਲਈ ਸਾਨੂੰ ਯਕੀਨ ਸੀ ਕਿ ਕੋਈ ਨਾਂਹ ਨਹੀ ਕਰ ਸਕਦਾ , ਅਸੀਂ ਅਾਪਣੇ ਤੋਰ ਤੇ ਜਾਣ ਪਹਿਚਾਣ ਵਾਲੇ ਵੀਰ ਨੂੰ 14 ਤਰੀਕ ਨੂੰ ਭਾਈ ਪੰਥਪ੍ਰੀਤ ਸਿੰਘ ਜੀ ਦਾ ਪ੍ਰੋਗਰਾਮ ਹੈ , ਗੁਰਦੁਆਰਾ ਫਰੈਕਫੋਰਟ ਦਰਸ਼ਨ ਦੇਣੇ , ਪੰਜਾਬ ਤੋ ਵੀਰ ਨਰਿੰਦਰ ਸਿੰਘ ਨੇ 26 ਅਪ੍ਰੈਲ ਨੂੰ ਅਾਉਣਾਂ ਸੀ , ਉਸ ਦਾ ਇੰਤਜ਼ਾਰ ਕਰਦੇ ਸੀ , ਇਸ ਤੋ ਪਹਿਲਾਂ ਹੀ ਸਟਰਾਲਿਨ ਵਾਲੇ ਟਕਸਾਲੀਆਂ ਨੇ ਅਾਪਣਾ ਨਾਦਰਸ਼ਾਹੀ ਫੁਰਮਾਨ ਜਾਰੀ ਕਰ ਦਿੱਤਾ , ਜਿਸ ਵਿੱਚ ਉਹਨਾਂ ਭਾਈ ਪੰਥਪ੍ਰੀਤ ਸਿੰਘ ਜੀ ਉੱਤੇ ਸਰੋਵਰ ਨੂੰ ਛੱਪੜੀ ਅਾਖਿਆ , ਸਰੋਵਰ ਦੇ ਅੰਮ੍ਰਿਤ ਜਲ ਨੂੰ ਪਾਣੀ ਅਾਖਿਆ , ਇਤਿਹਾਸਕ ਅਤੇ ਗੁਰਬਾਣੀ ਨੂੰ ਤੋਡ਼ ਮਰੋੜ ਕੇ ਪੇਸ਼ ਕਰਨ ਵਰਗੇ ਇਲਜ਼ਾਮ ਲਾਏ ਗਏ , ਅਾਪ ਗੁਰੂ ਅਰਜਨ ਪਾਤਸ਼ਾਹ ਜੀ ਦੀ ਲਿਖੀ ਬਾਣੀ * ਰਾਮਦਾਸ ਸਰੋਵਰਿ ਨਾਤੇ ॥ ਸਭ ਉਤਰੇ ਪਾਪ ਕਮਾਤੇ ॥ ਨਿਰਮਲ ਹੋਏ ਕਰਿ ਇਸਨਾਨਾਂ ॥ ਗੁਰਿ ਪੂਰੇ ਕੀਨੇ ਦਾਨਾ ॥ ਪੰਨਾ 625 * ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਦੱਸ ਰਿਹਾ ਸੀ , ਜਿੰਨੀ ਵਾਰੀ ਗੁਰਦੁਆਰਾ ਕਮੇਟੀ ਨਾਲ ਇਹਨਾਂ ਦਿਆ ਬੰਦਿਆਂ ਨੇ ਗੱਲ ਕੀਤੀ ਇੱਕੋ ਗੱਲ ਕਰਦੇ ਰਹੇ ਭਾਈ ਪੰਥਪ੍ਰੀਤ ਸਿੰਘ ਦਾ ਪ੍ਰੋਗਰਾਮ ਰੋਕੋ , ਬੰਦ ਕਰਵਾਉ , ਕਮੇਟੀ ਨੇ ਵੀ ਇਹਨਾਂ ਨੂੰ ਇਹ ਹੀ ਬੇਨਤੀ ਕੀਤੀ ਕੀ ਤੁਸੀ ਉਸ ਦੇ ਖਿਲਾਫ ਕੋਈ ਪਰੂਫ ਤਾ ਦਿਉ ਫਿਰ ਹੀ ਅਸੀਂ ਰੋਕ ਸਕਦੇ ਹਾਂ ? ਪਰ ਇਹਨਾਂ ਕੋਲ ਕੋਈ ਪਰੂਫ ਹੋਵੇ ਤਾ ਦੇਣਗੇ , ਫਿਰ ਕਮੇਟੀ ਵਾਲਿਆਂ ਅਾਖਿਆ ਤੁਸੀ ਵੀ ਪੰਜ ਬੰਦੇ ਲੈ ਅਾਉ ਅਸੀਂ ਸੱਦਣ ਵਾਲਿਆਂ ਵੱਲੋਂ ਵੀ ਪੰਜ ਬੰਦੇ ਬੈਠਾਕੇ ਗੱਲ ਕਰਵਾ ਦਿੰਦੇ ਹਾਂ , ਦੋਨਾਂ ਪਾਸਿਆਂ ਤੋ ਪੰਜ ਪੰਜ ਛੇ ਛੇ ਬੰਦੇ ਬੈਠੇ ਉੱਥੇ ਵੀ ਇਕੋ ਗੱਲ ਅਸੀਂ ਪ੍ਰੋਗਰਾਮ ਨਹੀਂ ਹੋਣ ਦੇਣਾ , ਭਾਈ ਪੰਥਪ੍ਰੀਤ ਸਿੰਘ ਦਾ ਪ੍ਰੋਗਰਾਮ ਕੈਨਸਲ ਕਰੋ । ਉੱਥੇ ਵੀ ਇਹ ਲੋਕਲ ਰਹਿਣ ਵਾਲੇ ਬੰਦੇ ਮੈ ਨਾ ਮਾਂਨੂੰ ਵਾਲੀ ਇੱਕੋ ਅੜੀ ਕਰਦੇ ਰਹੇ ।

ਸਾਡੇ ਬੰਦੇ ਵੀ ਇਸ ਗੱਲ ਤੇ ਅੜੇ ਰਹੇ ਕੀ ਅਸੀਂ ਕਿਹਡ਼ਾ ਕੋਈ ਗਲਤ ਕੰਮ ਕਰਨਾ ਹੈ ਸ਼ਬਦ ਗੁਰੂ ਦੀ ਵਿਚਾਰ ਹੀ ਕਰਵਾਉਣੀ ਹੈ , ਜੇਕਰ ਅਸੀਂ ਗੁਰਬਾਣੀ ਦੀ ਵਿਚਾਰ ਵੀ ਅਾਪਣੇ ਗੁਰਦੁਆਰਿਆਂ ਅੰਦਰ ਨਹੀ ਕਰਵਾ ਸਕਦੇ , ਹੋਰ ਕਿੱਥੇ ਕਰਵਾਵਾਗੇ ? ਅਸੀਂ ਫਿਰ ਮੀਟਿੰਗ ਸਦੀ ਅਤੇ ਸਾਰੇ ਬੰਦਿਆਂ ਨੂੰ ਦੱਸਿਆ ਕੀ ਦੂਸਰੇ ਪਾਸੇ ਗੁਰਦਿਆਲ ਸਿੰਘ ਲਾਲੀ , ਹੀਰਾ ਸਿੰਘ ਮਤੇਵਾਲ ਅਾਪਣੀ ਪੂਰੀ ਤਾਕਤ ਲਗਾ ਰਹੇ ਹਨ , ਰਾਜੂ ਅਾਖੇ ਤੁਸੀ ਸਾਡੇ ਜਾਗੋ ਵਾਲੇ ਰੋਕੇ ਸੀ ਅਸੀਂ ਤੁਹਾਡਾ ਪੰਥਪ੍ਰੀਤ ਰੋਕਣਾ ਹੈ, ਅਸੀਂ ਪ੍ਰੋਗਰਾਮ ਕਰਵਾਉਣਾ ਹੈ , ਤੁਸੀ ਰੋਕ ਲਉ , ਫਿਰ ਸਾਰਿਆਂ ਅਾਖਿਆ ਸਾਨੂੰ ਵੀ ਹਰ ਤਰਾਂ ਨਾਲ ਤਿਆਰ ਰਹਿਣਾ ਚਾਹੀਦਾ ਹੈ ਹੋ ਸਕਦਾ ਹੈ ਲੜਾਈ ਝਗਡ਼ਾ ਤੱਕ ਵੀ ਗੱਲ ਜਾਵੇ , ਸਾਡੇ ਇੱਕ ਵੀਰ ਨੇ ਕਿਹਾ ਲੜਾਈ ਝਗਡ਼ਾ ਨਹੀ ਹੁੰਦਾ ਉਹਨਾਂ ਨੂੰ ਵੀ ਪਤਾ ਹੈ ਅਸੀਂ ਫਰੈਕਫੋਰਟ ਵਿੱਚ ਹੀ ਰਹਿਣਾ ਹੈ । ਇੱਕ ਦੂਜੇ ਦੇ ਮੂੰਹ ਤੂੰਹ ਲੱਗਣਾ ਹੈ , ਪਰ ਦੂਜੇ ਪਾਸੇ ਗੁਰਦਿਆਲ ਸਿੰਘ ਲਾਲੀ ਅਤੇ ਹੀਰਾ ਸਿੰਘ ਮਤੇਵਾਲ ਅਾਪਣੇ ਦੁਨਿਆਵੀ ਅਉਧਿਆ ਨੂੰ ਸ਼ਬਦ ਗੁਰੂ ਦੀ ਵਿਚਾਰ ਨੂੰ ਰੋਕਣ ਲਈ ਅੱਡੀ ਚੋਟੀ ਦਾ ਜੋਰ ਲਾ ਰਹੇ ਸਨ , ਜਦੋਂ ਕੋਈ ਵੀ ਚਾਰਾ ਚੱਲਦਾ ਨਾ ਦਿਸਿਆ ਤਾ ਇਹਨਾਂ ਗੁਰਮੁਖ ਪਿਆਰਿਆਂ ਨੇ ਕਨੇਡੀਅਨ ਨੂੰ ਨਾਲ ਲੈਕੇ ਪੁਲਿਸ ਸਟੇਸ਼ਨ ਜਾਕੇ ਸ਼ਿਕਾਇਤ ਕੀਤੀ ਕੀ 14 ਤਰੀਕ ਨੂੰ ਭਾਈ ਪੰਥਪ੍ਰੀਤ ਸਿੰਘ ਨਾਮ ਦਾ ਬੰਦਾ ਅਾ ਰਿਹਾ ਹੈ ਜਿਸ ਕਰਕੇ ਗੁਰਦੁਆਰੇ ਵਿੱਚ ਲੜਾਈ ਹੋਵੇਗੀ ਤੁਸੀ ਉਸ ਨੂੰ ਅਾਉਣ ਤੋ ਰੋਕੋ । ਉਹਨਾਂ ਪ੍ਰਧਾਨ ਅਨੂਪ ਸਿੰਘ ਨੂੰ ਫੋਨ ਕੀਤਾ ਕੀ ਗੁਰਦਿਆਲ ਸਿੰਘ ਚੇਅਰਮੈਨ , ਹੀਰਾ ਸਿੰਘ ਮਤੇਵਾਲ ਅਤੇ ਹਰਦਿਆਲ ਸਿੰਘ ( ਕਨੇਡੀਅਨ ) ਵਲੋਂ ਰਿਪੋਟ ਲਿਖਵਾਈ ਗਈ ਹੈ ਕੀ 14 ਮਈ ਨੂੰ ਕੋਈ ਤੁਹਾਡੇ ਗੁਰਦੁਆਰੇ ਵਿੱਚ ਰਿਹਾ ਹੈ , ਉਸ ਨੂੰ ਰੋਕੋ ਲੜਾਈ ਹੋ ਸਕਦੀ ਹੈ , ਪ੍ਰਧਾਨ ਅਨੂਪ ਸਿੰਘ ਨੇ ਕਿਹਾ ਉਸ ਨੂੰ ਤਾ ਅਸੀਂ ਅਾਪ ਬਲਾਇਆ ਹੈ । ਦੂਸਰੇ ਦਿਨ ਇਹਨਾਂ ਦੀ ਦਿੱਤੀ ਹੋਈ ਅਰਜ਼ੀ ਕੈਨਸਲ । ਪ੍ਰੋਗਰਾਮ ਤੋ ਇੱਕ ਦਿਨ ਪਹਿਲਾਂ ਫਿਰ ਗੁਰਦਿਆਲ ਸਿੰਘ ਲਾਲੀ ਅਤੇ ਮਤੇਵਾਲ ਪੁਲਿਸ ਕੋਲ ਕੇਸ ਦਰਜ ਕਰਵਾਉਣ ਗਏ ਕੇਸ ਕੀ ਕੀਤਾ ਭਾਈ ਪੰਥਪ੍ਰੀਤ ਸਿੰਘ ਸਾਡੇ ਗੁਰਦੁਆਰਾ ਦੀ ਹਦੂਦ ਅੰਦਰ ਦਾਖਲ ਨਹੀਂ ਹੋ ਸਕਦਾ ਅਤੇ ਸਾਡੇ ਗੁਰਦੁਆਰੇ ਨੂੰ ਪ੍ਰਚਾਰ ਲਈ ਨਹੀਂ ਵਰਤ ਸਕਦਾ । ਪੁਲਿਸ ਨੇ ਫਿਰ ਅਨੂਪ ਸਿੰਘ ਨੂੰ ਫੋਨ ਕੀਤਾ ਕੀ ਇਹ ਇਹ ਬੰਦੇ ਅੱਜ ਕੇਸ ਕਰਕੇ ਗਏ ਹਨ ,


ਗੁਰ ਪਿਆਰੀ ਸਾਧ ਸੰਗਤ ਜੀ ਕੀ ਤੁਸੀ ਇਹਨਾਂ ਬੰਦਿਆਂ ਨੂੰ ਸਿੱਖ ਸਮਝਦੇ ਹੋ ਜਿਹਡ਼ੇ ਬੰਦੇ ਅਾਪਣੀ ਅੜੀ ਪਗਾਂਉਣ ਲਈ ਇੱਥੋਂ ਤੱਕ ਡਿੱਗ ਸਕਦੇ ਹਨ , 14 ਮਈ ਦਿਨ ਅੈਤਵਾਰ ਜਦੋਂ ਅਸੀਂ ਦਸ ਵਜੇ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਪਹਿਲਾਂ ਹੀ ਸਾਨੂੰ ਦਵਿੰਦਰ ਸਿੰਘ ਬਾਜਵਾ ਮਿਲਿਆ ਅਤੇ ਕਹਿੰਦਾ ਸੋਹਣ ਸਿੰਘ ਧਾਲੀਵਾਲ ਕਹਿੰਦਾ ਹੈ ਕੀ ਭਾਵੇਂ ਸਾਰੀ ਫਰੈਕਫੋਰਟ ਦੀ ਪੁਲਿਸ ਲੈ ਅਾਉ ਅਸੀਂ ਪ੍ਰੋਗਰਾਮ ਨਹੀ ਹੋਣ ਦੇਣਾ , ਅਸੀਂ ਕਿਹਾ ਕੋਈ ਗੱਲ ਨਹੀ ।


ਸਾਨੂੰ ਨਹੀ ਸੀ ਪਤਾ ਧਾਲੀਵਾਲ ਕਿਉਂ ਅਾਕੜਿਆ ਫਿਰਦਾ ਹੈ , ਸਾਡੇ ਦੇਖਦਿਆਂ ਦੇਖਦਿਆਂ ਦੋ ਸੌ ਤੋ ਉਪਰ ਬਾਹਰੋਂ ਬਲਾਏ ਬੰਦਿਆ ਨਾਲ ਗੁਰਦੁਆਰਾ ਸਾਹਿਬ ਦਾ ਹਾਲ ਭਰ ਗਿਆ , ਸਾਡੇ ਲੋਕਲ ਬੰਦੇ ਵੀ ਅਜੇ ਤੱਕ ਨਹੀ ਸੀ ਪਹੁੰਚੇ । ਹੀਰਾ ਸਿੰਘ ਮਤੇਵਾਲ ਨੇ ਗੁਰਦੁਆਰਾ ਸਾਹਿਬ ਤੋ ਬਾਹਰ ਜਾਣ ਵਾਲੇ ਰਸਤੇ ਵਿੱਚ ਵੀ ਨਿਹੰਗ ਦੀ ਕਾਰ ਪਾਰਕ ਕਰਵਾ ਦਿੱਤੀ ਪੁਲਿਸ ਵੀ ਪਹੁੰਚ ਚੁੱਕੀ ਸੀ , ਗੁਰਦਿਆਲ ਸਿੰਘ ਲਾਲੀ , ਜਗਤਾਰ ਸਿੰਘ ਮਾਹਲ , ਇਟਲੀ , ਇੰਗਲੈਂਡ , ਹੋਲੈਡ , ਹਨੋਵਰ , ਹਮਬਰਗ ਤੋ ਟਕਸਾਲੀ ਸਿੰਘ ਅਤੇ ਰੋਡੇ ਫੈਡਰੇਸ਼ਨ ਸਾਰੀ ਦੀ ਸਾਰੀ ਗੁਰਦੁਆਰਾ ਫਰੈਕਫੋਰਟ ਦਾ ਅੈਲਾਨੀਆਂ ਜੰਗ ਜਿੱਤਣ ਲਈ ਮੈਦਾਨ ਅੰਦਰ ਪੂਰੇ ਜਾਲੋ ਜਲਾਲ ਨਾਲ ਪਹੁੰਚੇ ਹੋਏ ਸਨ । ਪੂਰੇ ਹੰਕਾਰ ਵਿੱਚ ਅਾਏ ਭੂੰਸਰੇ ਹੋਏ , ਪ੍ਰੋਗਰਾਮ ਰੱਦ ਕਰੋ ਦੀ ਰੱਟ ਲਾਉਂਦੇ ਹੋਏ , ਕਿਸੇ ਦੀ ਵੀ ਗੱਲ ਸੁਣਨ ਨੂੰ ਤਿਆਰ ਨਹੀ ਸਨ , ਦੋ ਢਾਂਈ ਘੰਟੇ ਗੱਲਬਾਤਾਂ ਰਾਹੀਂ ਟਾਇਮ ਲੰਘਿਆ ਜਾਂ ਰਿਹਾ ਸੀ , ਸਾਡੇ ਵੀ ਸਾਰੇ ਮੁੰਡੇ ਵਾਰ ਵਾਰ ਗੱਲਬਾਤ ਕਰਨ ਵਾਲਿਆਂ ਦੇ ਮੂੰਹ ਵੱਲ ਦੇਖ ਰਹੇ ਸਨ ਪਰ ਗੱਲ ਕਿਸੇ ਸਿਰੇ ਨਹੀ ਸੀ ਲੱਗ ਰਹੀ ਹੈ , ਫਿਰ ਸਾਡੇ ਵੱਲੋਂ ਸਾਰਿਆਂ ਇੱਕਠੇ ਹੋਕੇ ਅਾਖਿਆ ਸੱਚ ਨਾਲ ਖੱੜੇ ਹਾਂ ਅਕਾਲ ਪੁਰਖ ਦੇ ਭਰੋਸੇ ਤੁਸੀ ਭਾਈ ਪੰਥਪ੍ਰੀਤ ਸਿੰਘ ਜੀ ਨੂੰ ਸੱਦੋ ਪੁਲਿਸ ਕੋਲ ਖੜੀ ਹੈ ਅਸੀਂ ਦੇਖਦੇ ਹਾਂ ਕਿਹਡ਼ਾ ਰੋਕਦਾ ਹੈ ।

ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਭਾਈ ਪੰਥਪ੍ਰੀਤ ਸਿੰਘ ਜੀ ਗੱਡੀ ਵਿਚੋਂ ਉਤਰੇ ਇਹਨਾਂ ਟਕਸਾਲੀਆ ਹਮਲਾ ਕਰ ਦਿੱਤਾ , ਹੁਣ ਤੁਸੀ ਬਣੀਆਂ ਹੋਈਆਂ ਵੀਡੀਓ ਵਿੱਚ ਵੀ ਦੇਖ ਸੁਣ ਸਕਦੇ ਹੋ , ਇਹਨਾਂ ਦੀ ਜਵਾਨ ਵਾਰ ਵਾਰ ਬੋਲਦੀ ਹੈ ਪੱਗ ਲਾਹ ਲਉ । ਪੱਗ ਨੂੰ ਵਾਰ ਵਾਰ ਹੱਥ ਪਾਇਆ ਗਿਆ , ਗਿਣਤੀ ਦੇ ਮੁੰਡੇ ਜਿੰਨਾਂ ਸਿੱਖੀ ਸਰੂਪ ਵਾਲਿਆਂ ਵੱਲ ਵੇਖਕੇ ਸਿੰਘ ਸਜਣਾ ਸੀ , ਉਹ ਜਾਨ ਉੱਤੇ ਖੇਡਕੇ ਪੱਗ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ , ਅੰਮ੍ਰਿਤਧਾਰੀ ਸਿੰਘ ਪੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ , ਗੁਰੂ ਪਿਆਰਿਓ ਅਸੀਂ ਘੱਟ ਹੁੰਦੇ ਹੋਏ ਵੀ ਗੁਰੂ ਅਾਸਰੇ ਇਹਨਾਂ ਟਕਸਾਲੀਆ ਨੂੰ ਲਲਾਰੀ ਦੇ ਮੱਟ ਵਿਚੋਂ ਨਿਕਲੇ ਗਿੱਦੜ ਵਰਗੇ ਕਰਕੇ ਫਰੈਕਫੋਰਟ ਵਿਚੋਂ ਭੇਜਿਆ ਹੈ , ਗੁਰਬਾਣੀ ਦਾ ਫੁਰਮਾਨ ਹੈ * ਜਮਿ ਗੁਰੂ ਹੋਇ ਵਲਿ ਲਖ ਬਾਹੇ ਕਿਆ ਕਿਜਇ॥ ਪੰਨਾ 1399 * ਵਾਲਾ ਗੁਰੂ ਹੁਕਮ ਨੇ ਸਾਨੂੰ ਹੱਥ ਦੇਕੇ ਰੱਖਿਆ ਕੀਤੀ , ਵੀਰੋ ਇਹ ਲੋਕਾਂ ਨੂੰ ਸਿੱਖ ਇਤਿਹਾਸ ਯਾਦ ਹੋਣਾ ਚਾਹੀਦਾ ਹੈ ਕੀ ਜਦੋਂ ਵੀ ਕੋਈ ਗੁਰਦੁਆਰਿਆਂ ਉਪਰ ਮਾੜੀ ਸੋਚ ਲੈਕੇ ਚੱੜਕੇ ਅਾਇਆ , ਉਸ ਨੂੰ ਮੂੰਹ ਦੀ ਖਾਣੀ ਪਈ । ਇਹਨਾਂ ਨੂੰ ਅਾਪਣੇ ਲਿਆਦੇ ਹਥਿਆਰ ਵੀ ਛੱਡਕੇ ਦੌਡ਼ਣਾ ਪਿਆ , ਪ੍ਰੋਗਰਾਮ ਵੀ ਚੜਦੀ ਕਲਾ ਵਿੱਚ ਹੋਇਆ । ਚੇਅਰਮੈਨੀਆ ਨਾਲ ਗੁਰੂ ਸ਼ਬਦ ਦੀ ਵਿਚਾਰ ਨਹੀਂ ਰੋਕ ਸਕਦੀ । ਇਸ ਵਿਚਾਰ ਨੂੰ ਵੱਡੇ ਵੱਡੇ ਰੋਕਦੇ ਇਸ ਫਾਂਨੀ ਸੰਸਾਰ ਵਿੱਚੋ ਤੁਰ ਗਏ , ਰੋਡੇ ਫੈਡਰੇਸ਼ਨ ਦਾ ਤਾ ਕੰਮ ਹੀ ਲੜਾਈਆ ਕਰਨਾ ਹੈ ਪਹਿਲਾ ਗ੍ਰੰਥੀ ਹਰਭਜਨ ਸਿੰਘ ਨੂੰ ਲੈਕੇ ਕਲੋਨ ਗੁਰਦੁਆਰਾ ਸਾਹਿਬ ਵਿਖੇ ਲੜਾਈ ਕੀਤੀ ਉਦੋਂ ਬੱਬਰਾਂ ਤੋ ਕੁੱਟ ਖਾਦੀ ਹੁਣ ਫਰੈਕਫੋਰਟ ਵਿਚੋਂ .. ।


ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਸਾਨੂੰ ਪਤਾ ਹੁੰਦਾ ਕੀ ਕੈਲੇਫੋਰਨੀਆਂ ਨੇ ਇਸ ਤਰਾਂ ਝੂਠ ਬੋਲ ਬੋਲ ਕੇ ਫੇਸਬੁੱਕ ਭਰਨੀ ਹੈ , ਅਸੀਂ ਇਹਨਾਂ ਦੇ ਭੇਜੇ ਹੋਏ ਪੰਜ ਪਿਆਰੇ ਭਾਈ ਬਲਦੇਵ ਸਿੰਘ ਯੂਕੇ ਅਤੇ ਨਾਲ ਦੇ ਹੋਰ ਸਿੰਘ ਅੰਦਰ ਸਾਡੇ ਹੱਥ ਅਾਏ ਹੋਏ ਸੀ ਅਸੀਂ ਚਾਹੁੰਦੇ ਤਾ ਨੰਗੇ ਕਰਕੇ ਅੰਦਰੋਂ ਤੋਰਦੇ , ਪਰ ਨਹੀ ਅਸੀਂ ਇਹਨਾਂ ਵਰਗੇ ਸਿੱਖ ਨਹੀਂ ਬਣਨਾ ਚਾਹੁੰਦੇ , ਪੰਜ ਪਿਆਰਿਆਂ ਵਿੱਚ ਸੇਵਾ ਕਰਨ ਵਾਲਿਆਂ ਦਾ ਜੀਵਨ ਤਾ * ਸਭੁ ਕੋ ਮੀਤੁ ਹਮ ਅਾਪਨ ਕੀਨਾ ਹਮ ਸਭਨਾ ਕੇ ਸਾਜਨ ॥ ਪੰਨਾ 671 * ਵਰਗਾ ਹੋਣਾ ਚਾਹੀਦਾ ਸੀ ਇਹ ਗੁਰੂ ਸ਼ਬਦ ਦੀ ਵਿਚਾਰ ਨੂੰ ਹੀ ਰੋਕਣ ਯੂਕੇ ਤੋ ਜਰਮਨ ਪਹੁੰਚ ਗਏ , ਹੁਣ ਮੈ ਸੋਚਦਾ ਸੀ ਪੰਜ ਬਾਣੀ ਯਾਦ ਕਰ ਲੈਣੀਆ ਤਾ ਸੋਖੀਆਂ ਹੀ ਹਨ ਜਿਹਡ਼ਾ ਮਰਜ਼ੀ ਪੰਜ ਪਿਆਰਿਆਂ ਵਿੱਚ ਸੇਵਾ ਕਰੇ , ਪਰ ਨਹੀਂ ਪੰਜ ਪਿਆਰਿਆਂ ਵਿੱਚ ਸੇਵਾ ਕਰਨ ਵਾਲਾ ਸਿੰਘ ਦਾ ਜੀਵਨ ਵੀ ਉੱਚਾ ਸੁੱਚਾ ਹੋਣਾ ਜਰੂਰੀ ਹੈ ਕਿਉਂਕਿ ਉਸੇ ਦੇ ਜੀਵਨ ਵੱਲ ਹੀ ਦੇਖਕੇ ਦੂਸਰਿਆਂ ਨੇ ਗੁਰੂ ਦੇ ਲੜ ਲੱਗਣਾਂ ਹੁੰਦਾ ਹੈ ।

ਅੱਜ ਅੈਨਾਂ ਹੀ ਬਾਕੀ ਅਗਲੀ ਕਿਸ਼ਤ ਵਿੱਚ ।

ਚਲਦਾ .....Back    |    ^ Top      


ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।