Singh Sabha-U.S.A.
News

ਇਕ ਖਤ ਕਨੇਡਾ ਵਾਲੇ ਸਰਦਾਰ ਜੀ ਦੇ ਨਾਮ ( ਸ, ਹਰਜੀਤ ਸਿੰਘ ਜੀ ਸੱਜਣ ) : ਭਾ:ਅੰਮਿ੍ਤਪਾਲ ਸਿੰਘ 'ਦਿੱਲੀ'
   Apr 20,2017

 

ਸਰਦਾਰ ਜੀ ,
ਆਪ ਜੀ ਬਚਪਨ ਤੋਂ ਹੀ ਮਾਤਾ ਪਿਤਾ ਜੀ ਦੇ ਪਾਸੋਂ ਗੁਰਬਾਣੀ ਗੁੜਤੀ ਹਾਸਲ ਕਰਕੇ ਸਿੱਖੀ ਪਰੇਮ ਨਾਲ ਇਸ ਦੁਨੀਆ ਵਿਚ ਹੁਣ ਤਕ ਵਿਚਰ ਰਹੇ ਹੋ । 
ਆਪ ਜੀ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਜੀ ਆਇਆਂ ਆਖਦਾ ਹਾਂ । ਕੁਝ ਦਿਨਾਂ ਤੋਂ ਸਰਦਾਰ ਜੀ ਤੁਸੀਂ ਜਿਸ ਦੇਸ਼ ਵਿਚ ਆਏ ਹੋ ।ਆਪ ਜੀ ਨੂੰ ਜਾਣੂ ਕਰਵਾਉਣਾ ਚਾਹੁੰਦਾ ਹਾਂ ।  ਇਹ ਦੇਸ਼ ਬੇ ਸਮਝ , ਧਾਰਮਿਕ ਤੌਰ ਤੇ ਅਨਪੜ , ਵਹਿਮੀ , ਲੋਕਾਂ ਦਾ ਹੈ । ਇਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅਦਬੀ ਹੋਈ ਹੈ । ਗੁਰੂ ਪਿਆਰੇ ਸਿੱਖਾਂ ਉਤੇ ਗੋਲੀਆਂ ਚੱਲੀਆਂ । ਜਿੰਨਾ ਗੁਰੂ ਬੇ ਅਦਬੀ ਕੀਤੀ ਉਹਨਾਂ ਦਾ ਅਜ ਤਕ ਕੱਖ ਨੀ ਪਤਾ ਲੱਗਾ । 
ਸਰਦਾਰ ਜੀਉ ਆਪ ਜੀ ਨੂੰ ਬੇਨਤੀ ਹੈ। ਇਥੋਂ ਦੇ ਅੰਨੇ ,ਬੇ -ਗੈਰਤ ,ਬੇ ਅਣਖੇ,ਬੇ-ਸਤਿਕਾਰੇ ਕਾਨੂੰਨ ਅਤੇ ਕਾਨੂੰਨ ਦੀਆਂ ਚੀਕਾਂ ਮਾਰਨ ਵਾਲੇ ਅਖੌਤੀ ਇਨਸਾਨਾਂ ਨੂੰ ਅਕਲ ਦੇ ਕੇ ਜਾਇਉ । ਇਹਨਾਂ ਨੂੰ ਇਹ ਮਤ ਦਿਉ --
 
1 ਸਤਿਕਾਰ ਚੀਕਾਂ ਮਾਰਨ ਨਾਲ ਨਹੀ ਦਿਤਾ ਜਾਂਦਾ। ਸਤਿਕਾਰ ਮਨੁਖਤਾ ਦੀ ਖਾਤਿਰ ਖੜਨ ਵਾਲੇ ਨੂੰ ਦਿੱਤਾ ਜਾਂਦਾ ਹੈ। 
2 ਕੇਵਲ ਮੀਡੀਆ ਵਿਚ ਸਿੱਖਾਂ ਨੂੰ ਪੰਪ ਮਾਰਨ ਨਾਲ ਨਹੀ ਸਤਿਕਾਰ ਦਿੱਤਾ ਜਾਂਦਾ ।
3 ਇਹਨਾਂ ਨੂੰ ਦਸ ਕੇ ਜਾਇਉ ਸਤਿਕਾਰ ਦੀ ਪਰਿਭਾਸ਼ਾ ਜੇ ਸਿਖਣੀ ਹੈ ਤਾਂ ਸਾਡੇ ਪ੍ਰਧਾਨ ਮੰਤਰੀ ਸਤਿਕਾਰ ਯੋਗ ਜਸਟਿਨ ਟਰੂਡੋ ਕੋਲੋ ਸਿੱਖੋ 
4 ਸਮਝੋ ਸਤਿਕਾਰ ਕਨੇਡਾ ਦੇ ਉਹਨਾਂ ਲੋਕਾਂ ਕੋਲੋਂ ਜੋ ਸਰਦਾਰ ਦੀ ਇਜਤ ਕਰਦਿਆਂ ਸਮਝਦਿਆਂ ਸਰਦਾਰ ਜਿਸ ਅਹੁਦੇ ਦਾ ਮਾਲਕ ਹੈ ਉਸਨੂੰ ਉਹ ਸਤਿਕਾਰ ਮਿਲ ਰਿਹਾ ਹੈ 
5 ਕਨੇਡਾ ਦਾ ਮੀਡੀਆ ਰੀਅਲ ਸਰਦਾਰ ਜੀ ਦੀ ਰੀਅਲ ਹੀ ਗਲ ਕਰ ਰਿਹਾ ਹੈ ਨਾ ਕਿ ਸਰਦਾਰ ਦੇ ਪ੍ਰਤੀ ਕੁਫਰ ਤੋਲ ਕੇ ਆਪਣੀ ਜਾਤੀ ਭੜਾਸ ਕਡ ਰਿਹਾ ਹੈ । 
----------------------------
ਸਰਦਾਰ ਜੀ ਮੇਰੇ ਵਲੋਂ ਭੀ ਆਪਣਾ ਦਿਲੀ ਦਰਦ ਸਾਂਝ ਕਰਦਿਆਂ ਹੋਈ ਲਫਜੀ ਭੁੱਲ ਦੀ ਖਿਮਾਂ ਮੰਗਦਾ ਹਾਂ । 
ਅਤੇ ਕਨੇਡੀਅਨ ਪਰਧਾਨ ਮੰਤਰੀ  ਜਸਟਿਨ ਟਰੂਡੋ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨਾਂ ਨੇ ਇਕ ਪੜੇ ਲਿਖੇ ਸਰਦਾਰ ਜੀ ਅਤੇ ਸਿੱਖੀ ਦੀ ਅਜ ਤਕ ਕਦਰ ਕਰ ਰਹੇ ਸਿੱਖ ਨੂੰ ਬਣਦਾ ਸਤਿਕਾਰ  ਦਿੱਤਾ   । ਔਰ ਆਪ  ਜੀ ਪਾਸੋਂ ਇਹ ਸੇਵਾ ਲੈ ਰਹੇ ਹਨ ।ਅਖੀਰ ਵਿਚ
 ਰਬ ਜੀ ਆਪ ਜੀ ਨੂੰ ਤੰਦਰੁਸਤੀ ਬਖਸ਼ਣ ਅਤੇ ਆਪ ਜੀ ਗੁਰੂ ਸਿਧਾਂਤ ਨੂੰ ਸਮਝ ਕੇ ਗੁਰੂ ਮਤ ਲੈ ਕੇ ਇਵੇਂ ਹੀ ਦੁਨੀਆ ਭਰ ਵਿਚਰਦੇ ਰਹੋ ।
 
ਆਪ ਜੀ ਦਾ ਛੋਟਾ ਵੀਰ 
ਪ੍ਰਚਾਰਕ AmritPal Singh Delhi
9815100682,9582030473


Back    |    ^ Top      


ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।