Singh Sabha-U.S.A.
News

ਭਾਰਤ ’ਚ ਰਹਿਣਾ ਹੈ ਤਾਂ ਵੰਦੇ ਮਾਤਰਮ ਗਾਉਣਾ ਹੀ ਹੋਵੇਗਾ: ਭਾਜਪਾ ਵਿਧਾਇਕ
   Apr 15,2017

 

ਹੈਦਰਾਬਾਦ 15 ਅਪ੍ਰੈਲ (ਏਜੰਸੀਆਂ) : ਭਾਜਪਾ ਵਿਧਾਇਕ ਰਾਜਾ ਸਿੰਘ ਨੇ ਇਕ ਵਾਰ ਮੁੜ ਮੁਸਲਮਾਨਾਂ ਨੂੰ ਲੈ ਕੇ ਭੜਕਾਊ ਬਿਆਨ ਦਿੱਤਾ ਹੈ। ਮੱਧ ਪ੍ਰਦੇਸ਼ ਦੇ ਭੋਪਾਲ ਵਿਖੇ ਉਨਾਂ ਸਟੇਜ ਤੋਂ ਮੁਸਲਮਾਨਾਂ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। ਉਨਾਂ ਇਹ ਵੀ ਕਿਹਾ ਕਿ ਜਿਹੜਾ ਵੰਦੇਮਾਤਰਮ ਨਹੀਂ ਗਾਏਗਾ, ਉਸ ਨੂੰ ਦੇਸ਼ ਵਿਚੋਂ ਬਾਹਰ ਕੱਢ ਦਿੱਤਾ ਜਾਵੇਗਾ। ਜੇ ਭਾਰਤ ਵਿਚ ਰਹਿਣਾ ਹੈ ਤਾਂ ਵੰਦੇ ਮਾਤਰਮ ਗਾਉਣਾ ਹੀ ਪਵੇਗਾ।

ਉਨਾਂ ਕਿਹਾ ਕਿ ਸਾਡੇ ਦੇਸ਼ ਵਿਚ ਰਹਿ ਕੇ ਕੁਝ ਲੋਕ ਹਿੰਦੂਆਂ ਨੂੰ ਵੰਡਣ ਦੀ ਗੱਲ ਕਰਦੇ ਹਨ ਅਤੇ ਵੰਦੇ ਮਾਤਰਮ ਨਹੀਂ ਗਾਉਂਦੇ। ਜੇ ਉਹ ਵੰਦੇ ਮਾਤਰਮ ਨਹੀਂ ਗਾਉਣਗੇ ਤਾਂ ਉਨਾਂ ਨੂੰ ਇਥੋਂ ਜਬਰੀ ਭਜਾ ਦਿੱਤਾ ਜਾਵੇਗਾ। ਕੋਈ ਵੀ ਵਿਅਕਤੀ ਭਾਵੇਂ ਕਿਸੇ ਵੀ ਜਾਤੀ ਜਾਂ ਧਰਮ ਦਾ ਹੋਵੇ, ਉਸ ਨੂੰ ਵੰਦੇ ਮਾਤਰਮ ਹਰ ਹਾਲਤ ਵਿਚ ਗਾਉਣਾ ਹੋਵੇਗਾ। ਵੀਡੀਓ ਮੁਤਾਬਕ ਰਾਜਾ ਨੇ ਇਹ ਵੀ ਕਿਹਾ ਕਿ ਸਾਰੇ ਮੁਸਲਮਾਨ ਹਿੰਦੂਆਂ ਦੀ ਔਲਾਦ ਹਨ।Back    |    ^ Top      


ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।