Singh Sabha-U.S.A.
News

ਬਾਦਲ ਮਾਰਕਾ ਟਰੱਸਟ ਨੂੰ ਸ਼੍ਰੋਮਣੀ ਕਮੇਟੀ ਨੇ ਜਾਰੀ ਕੀਤੇ ਦੋ ਕਰੋੜ
   Apr 13,2017

 

  • ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਦੇ ਬਹੁਪੱਖੀ ਵਿਕਾਸ ਲਈ ਸ਼੍ਰੋਮਣੀ ਕਮੇਟੀ ਵਚਨਬੱਧ : ਪ੍ਰੋ: ਬਡੂੰਗਰ


ਅੰਮ੍ਰਿਤਸਰ 11 ਅਪ੍ਰੈਲ (ਜਸਬੀਰ ਸਿੰਘ ਪੱਟੀ) ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਕਹਾਵਤ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ 'ਤੇ ਬਣੇ ਬਾਦਲ ਮਾਰਕਾ ਟਰਸੱਟ ਸ਼ਾਹਬਾਦ ਮਾਰਕੰਡਾ (ਹਰਿਆਣਾ) ਵਿਖੇ ਚੱਲ ਰਹੇ ਮੀਰੀ ਪੀਰੀ ਇੰਸਟੀਟਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ ਦੀ ਬਿਹਤਰੀ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਦੇ ਆਦੇਸ਼ਾਂ 'ਤੇ 2 ਕਰੋੜ ਰੁਪਏ ਜਾਰੀ ਕੀਤੇ ਗਏ, ਜਿਸ ਦਾ ਚੈਕ ਸ਼੍ਰੋਮਣੀ ਕਮੇਟੀ ਦੇ ਸੀਨੀ:ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ ਨੇ ਮੀਰੀ ਪੀਰੀ ਮੈਡੀਕਲ ਟਰੱਸਟ ਦੇ ਸਕੱਤਰ ਸ. ਅਵਤਾਰ ਸਿੰਘ ਤੇ ਸੀ.ਈ.ਓ. ਡਾ. ਸੰਦੀਪ ਇੰਦਰ ਸਿੰਘ ਚੀਮਾ ਨੂੰ ਸੌਂਪ ਕੇ ਗੁਰੂ ਦੀ ਗੋਲਕ ਨੂੰ ਵੱਡਾ ਮਾਤਰਾ ਵਿੱਚ ਚੂਨਾ ਲਗਾਇਆ ਹੈ।


ਵਰਨਣਯੋਗ ਹੈ ਕਿ ਸ਼ਾਹਬਾਦ ਮਾਰਕੰਡਾ ਇੰਸਟੀਟਿਊਟ ਉਹ ਸੰਸਥਾ ਹੈ ਜਿਹੜੀ ਸ਼੍ਰੋਮਣੀ ਕਮੇਟੀ ਕੋਲੋ ਬਾਦਲ ਪਰਿਵਾਰ ਨੇ 99 ਸਾਲਾਂ ਪੱਟੇ ਤੇ ਲੈ ਕੇ ਇੱਕ ਟਰੱਸਟ ਬਣਾਇਆ ਜਿਸ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਹਨ ਜਿਹੜੇ ਇਸੇ ਵੇਲੇ ਆਪਣੀ ਉਮਰ ਦੇ ਆਖਰੀ ਸਮੇਂ ਵਿੱਚੋ ਦੀ ਗੁਜਰ ਰਹੇ ਹਨ। ਇਹ ਟਰਸੱਟ ਇੱਕ ਸ਼੍ਰੋਮਣੀ ਕਮੇਟੀ ਦੇ ਸਕੱਤਰ ਦੀ ਸਕੱਤਰੀ ਦੀ ਬਲੀ ਵੀ ਲੈ ਚੁੱਕਾ ਹੈ ਪਰ ਅੱਜ ਕਲ ਉਹ ਸਕੱਤਰ ਫਿਰ ਬਾਦਲ ਖੇਮੇ ਵਿੱਚ ਸਰਗਰਮ ਹੈ। ਇਹ ਜ਼ਮੀਨ ਕਿਸੇ ਮੁਸਲਮਾਨ ਗੁਰੂ ਦੇ ਸਿੱਖ ਨੇ 27 ਏਕੜ ਗੁਰੂ ਘਰ ਨੂੰ ਦਾਨ ਕੀਤੀ ਸੀ ਜਿਸ ਵਿੱਚੋ 24 ਏਕੜ ਅੱਜ ਕਲ ਬਾਦਲ ਮਾਰਕਾ ਟਰੱਸਟ ਦੇ ਕਬਜੇ ਵਿੱਚ ਹੈ। ਇਸ ਜ਼ਮੀਨ 'ਤੇ ਸ਼੍ਰੋਮਣੀ ਕਮੇਟੀ ਨੇ ਇਮਾਰਤ ਦੀ ਉਸਾਰੀ ਲਈ ਟਰੱਸਟ ਨੂੰ 20 ਕਰੋੜ ਕਰਜ਼ਾ ਲੈ ਕੇ ਦਿੱਤਾ ਸੀ ਅਤੇ ਉਸ ਦੀ ਕਿਸ਼ਤ 69 ਲੱਖ ਰੁਪਏ ਸਲਾਨਾ ਸ਼੍ਰੋਮਣੀ ਕਮੇਟੀ ਕਿਸ਼ਤ ਭਰ ਰਹੀ ਹੈ।

ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਸ ਟਰੱਸਟ ਨੂੰ ਸ਼ਰੋਮਣੀ ਕਮੇਟੀ ਦੇ ਫੰਡਾਂ ਵਿੱਚੋ 104 ਕਰੋੜ ਦੇਣ ਦਾ ਮਤਾ ਪਾਸ ਕੀਤਾ ਅਤੇ ਪ੍ਰੋ ਕਿਰਪਾਲ ਸਿੰਘ ਬੰਡੂਗਰ ਨੇ ਦੋ ਕਰੋੜ ਹੋਰ ਟਰੱਸਟ ਨੂੰ ਦੇ ਕੇ ਮਾਲਾ ਮਾਲ ਭਾਵ ਬਾਦਲ ਪਰਿਵਾਰ ਨੂੰ ਮਾਲਾ ਮਾਲ ਕਰ ਦਿੱਤਾ ਹੈ। ਭਵਿੱਖ ਵਿੱਚ ਕਰੋੜਾਂ ਨਾਲ ਉਸਾਰੀ ਜਾ ਰਹੀ ਇਹ ਸੰਸਥਾ ਗੁਰੂ ਘਰ ਦੀ ਨਹੀ ਸਗੋ ਬਾਦਲਾ ਦੀ ਜਾਇਦਾਦ ਹੋਵੇਗੀ। ਇਸ ਟਰਸੱਟ ਦੇ ਚੋਣ ਹਰ ਛੇ ਸਾਲ ਬਾਅਦ ਹੋਣੀ ਹੁੰਦੀ ਹੈ ਪਰ ਘਰ ਦੀ ਗੱਡੀ ਤੇ ਗੰਡਾ ਸਿੰਘ ਗਾਰਡ ਅਨੁਸਾਰ ਟਰਸੱਟ ਸਾਰੇ ਬਾਦਲ ਪਰਿਵਾਰ ਦੇ ਪਰਿਵਾਰਕ ਮੈਂਬਰ ਜਾਂ ਫਿਰ ਰਿਸ਼ਤੇਦਾਰ ਹੀ ਸ਼ਾਮਲ ਹਨ। ਇਸ ਤੋ ਪਹਿਲਾਂ ਵੀ ਪੰਜਾਬ ਵਿੱਚ ਐਸ ਵਾਈ ਐਲ ਨਹਿਰ ਦੀ ਉਸਾਰੀ ਦਾ ਸੌਦਾ ਕਰਕੇ ਹਰਿਆਣਾ ਵਿੱਚ ਬਾਦਲ ਪਰਿਵਾਰ ਇੱਕ ਕਰੀਬ 30 ਏਕੜ ਦਾ ਬਾਲਾਸਰ ਫਾਰਮ ਵੀ ਹਾਸਲ ਕਰ ਚੁੱਕਾ ਹੈ ਜਿਥੇ ਕਿਸੇ ਵੇਲੇ ਬੀਬੀ ਸੁਰਿੰਦਰ ਕੌਰ ਬਾਦਲ ਛੁੱਟੀਆ ਬਿਤਾਉਣ ਵੀ ਜਾਂਦੀ ਹੁੰਦੀ ਸੀ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਪੰਜਾਬ ਵਿੱਚ ਉਹਨਾਂ ਲੋਕਾਂ ਦੀ ਕੋਈ ਕਮੀ ਨਹੀ ਜਿਹੜੇ ਜੋਕਾਂ ਵਾਂਗ ਚੰਬੜੇ ਬਾਦਲ ਪਰਿਵਾਰ ਦੀ ਜੈ ਜੈ ਕਾਰ ਕਰਨ ਵਿੱਚ ਹੀ ਯਕੀਨ ਰੱਖਦੇ ਹਨ।


ਇਸ ਸਬੰਧੀ ਜਾਰੀ ਇਕ ਬਿਆਨ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਹਰਿਆਣਾ ਰਾਜ ਅੰਦਰ ਚੱਲਦੀ ਇਸ ਸੰਸਥਾ ਨੂੰ ਮੈਡੀਕਲ ਸਿੱਖਿਆ ਦੀ ਮੋਹਰੀ ਸੰਸਥਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਇਸਦੇ ਬਹੁਪੱਖੀ ਵਿਕਾਸ ਲਈ ਵਚਨਬੱਧ ਹੈ। ਪ੍ਰੋ: ਬਡੂੰਗਰ ਨੇ ਕਿਹਾ ਕਿ ਹਰਿਆਣਾ ਸੂਬੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮੈਡੀਕਲ ਸਾਇੰਸ ਦੀ ਪੜਾਈ ਤੇ ਖੋਜ ਦੇ ਖੇਤਰ ਵਿੱਚ ਵੀ ਇਹ ਸੰਸਥਾ ਵੱਡਮੁੱਲਾ ਯੋਗਦਾਨ ਪਾਵੇਗੀ।


ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਬੀਤੇ ਦਿਨੀਂ ਹਰਿਆਣਾ ਰਾਜ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ
ਉਨ੍ਹਾਂ ਨੂੰ ਮਿਲ ਕੇ ਸ਼ਾਹਬਾਦ ਮਾਰਕੰਡਾ ਸਥਿਤ ਇਸ ਮੈਡੀਕਲ ਸੰਸਥਾ ਦੇ ਵਿਕਾਸ ਲਈ ਵਿਸ਼ੇਸ਼ ਯਤਨ ਕਰਨ ਦੀ ਮੰਗ ਕੀਤੀ ਸੀ ਅਤੇ ਇਸੇ ਤਹਿਤ ਹੀ ਇਹ 2 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।Back    |    ^ Top      


ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।