Singh Sabha-U.S.A.
News

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਅਤੇ ਦਲ ਖ਼ਾਲਸਾ ਵੱਲੋਂ ਜਾਰੀ ਕੀਤਾ ਪ੍ਰੈਸ ਨੋਟ:
   Jun 23,2012

 

( ਚੰਡੀਗੜ੍ਹ - ਗੁਰਤੇਜ ਸਿੰਘ )-ਸਰਦਾਰ ਜਸਪਾਲ ਸਿੰਘ (ਉਮਰ 181/2 ਸਾਲ) ਦਾ ਕਤਲ ਹੋਏ ਨੂੰ ਅੱਜ ਅੱਸੀ ਦਿਨ ਹੋ ਚੁੱਕੇ ਹਨ ਪਰ ਅਜੇ ਤੱਕ ਪੁਲਿਸ ਕਾਤਲਾਂ ਦੀ ਨਿਸ਼ਾਨਦੇਹੀ ਕਰਨ ਤੋਂ ਅਸਮਰੱਥ ਰਹੀ ਹੈ। ਵਾਕਿਆ ਦੇ ਚਸ਼ਮਦੀਦ ਗਵਾਹਾਂ ਅਤੇ ਯੂਟਿਯੂਬ ਉ¤ਤੇ ਪਈਆਂ ਫਿਲਮਾਂ ਤਸਵੀਰਾਂ ਤੋਂ ਜਾਹਰ ਹੁੰਦਾ ਹੈ ਕੇ ਜਸਪਾਲ ਸਿੰਘ ਦੀ ਅਸਲ ਕਾਤਲ ਪੁਲਿਸ ਹੀ ਹੈ। ਛੋਟੇ ਜਹੇ ਮੁੱਦੇ ਨੂੰ ਲੈ ਕੇ 30–40 ਕੁ ਦੀ ਤਾਦਾਦ ਵਿੱਚ ਇਕੱਠੇ ਹੋਏ ਨੌਜਵਾਨਾਂ ਨੂੰ ਪਿੰਡਾਉਣ ਲਈ ਆਈ ਘੱਟੋ–ਘੱਟ ਦੱਸ ਗੁਣਾਂ ਪੁਲਿਸ ਨਫ਼ਰੀ ਨੇ ਬਿਨਾ ਕਿਸੇ ਚੇਤਾਵਨੀ ਦੇ, ਬਿਨਾਂ ਮੈਜਿਸਟ੍ਰੇਟ ਦੀ ਇਜਾਜ਼ਤ ਜਾਂ ਹੁਕਮ ਦੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਫਿਲਮਾਂ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਪਿਛਾਂਹ ਹੱਟਦੇ ਜਾਂਦੇ ਨਿਹੱਥੇ ਨੌਜਵਾਨਾਂ ਉਤੇ ਪਿੱਛੇ ਭੱਜ ਰਹੀ ਪੁਲਿਸ ਨੇ ਅੰਨ੍ਹੇਵਾਹ ਘੱਟੋ–ਘੱਟ ਇੱਕ ਸੌ ਗੋਲੀਆਂ ਚਲਾਈਆਂ ਹਾਲਾਂਕਿ ਇੱਕ ਵੀ ਗੋਲੀ ਚੱਲਣੀ ਨਾਜਾਇਜ਼ ਸੀ ਕਿਉਂਕਿ ਜਿਹੜੀ ‘ਭੀੜ’ ਨੂੰ ਖਿੰਡਾਉਣ ਲਈ ਗੋਲੀ ਚੱਲਣੀ ਸੀ ਉਹ ਤਾਂ ਓਥੇ ਹੈ ਹੀ ਨਹੀਂ ਸੀ। ਨਾ ਕੋਈ ਮੁਕਾਬਲਾ ਹੋ ਰਿਹਾ ਸੀ, ਨਾ ਹੀ ਨੌਜਵਾਨਾਂ ਕੋਲ ਹਥਿਆਰ ਸਨ।

ਪੁਲਿਸ ਦਾ ਆਖਣਾ ਸੀ ਕਿ ਜਸਪਾਲ ਸਿੰਘ ਨੂੰ ਮਾਰਨ ਅਤੇ ਰਣਜੀਤ ਸਿੰਘ ਨੂੰ ਜ਼ਖ਼ਮੀ ਕਰਨ ਵਾਲੀਆਂ ਗੋਲੀਆਂ ਕਿਸੇ ਹੋਰ ਨੇ ਚਲਾਈਆਂ ਸਨ। ਐਨਾ ਸਮਾਂ ਬੀਤਣ ਤੋਂ ਬਾਅਦ ਵੀ ਪੁਲਿਸ ਦੋਸ਼ੀਆਂ ਨੂੰ ਨਾਮਜ਼ਦ ਨਹੀਂ ਕਰ ਸਕੀ। ਸਰਕਾਰ ਵੱਲੋਂ ਸਥਾਪਤ ਕੀਤੀਆਂ ਦੋ ਜਾਂਚ ਕਮੇਟੀਆਂ ਵੀ ਕਿਸੇ ਨਤੀਜੇ ਉਤੇ ਨਹੀਂ ਪਹੁੰਚ ਸਕੀਆਂ।

28 ਮਾਰਚ 2012 ਨੂੰ ਹੋਈ ਗੁੰਡਾਗਰਦੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਸ਼ਾਂਤਮਈ ਧਰਨੇ ਉਤੇ ਬੈਠਿਆਂ ਉਤੇ ਗੋਲੀਆਂ ਚਲਾ ਕੇ ਪੁਲਿਸ ਨੇ ਅਤੇ ਓਸਨੂੰ ਸ਼ਹਿ ਦੇ ਰਹੀ ਸਾਂਝੀ ਅਕਾਲੀ–ਭਾਜਪਾ ਸਰਕਾਰ ਨੇ ਇਹ ਸੁਨੇਹਾਂ ਦਿੱਤਾ ਹੈ ਕਿ ਸਿੱਖ ਨੌਜਵਾਨਾਂ ਉ¤ਤੇ ਕਿਸੇ ਵੀ ਸਮੇਂ ਬਿਨਾ ਕਿਸੇ ਕਾਰਣ ਗੋਲੀ ਚਲਾਈ ਜਾ ਸਕਦੀ ਹੈ ਅਤੇ ਚੁਣ–ਚੁਣ ਕੇ ਲੋਕਾਂ ਨੂੰ ਮਾਰਿਆ ਜਾ ਸਕਦਾ ਹੈ। ਇਹ ਗੁਲਾਮੀਕਰਣ ਵੱਲ ਵੱਧਦੇ ਤਸ਼ੱਦਦ ਦਾ ਪ੍ਰਗਟਾਵਾ ਹੈ ਜਿਸਦਾ ਅਸੀਂ ਘੋਰ ਵਿਰੋਧ ਕਰਦੇ ਹਾਂ।

ਲੋਕਾਂ ਨੂੰ ਸਹੀ ਤੱਥਾਂ ਤੋਂ ਜਾਣੂ ਕਰਨ ਲਈ, ਮਨੁੱਖੀ ਅਧਿਕਾਰ ਹਨਨ ਵੱਲ ਧਿਆਨ ਖਿੱਚਣ ਲਈ ਅਤੇ ਆਰ.ਐਸ.ਐਸ. ਦੀ ਪਿੱਠੂ ਸਰਕਾਰ ਦੇ ਜ਼ੁਲਮਾਂ ਨੂੰ ਜੱਗ ਜ਼ਾਹਰ ਕਰਨ ਲਈ 20 ਜੂਨ 2012 ਨੂੰ ਪੰਜਾਬ ਦੇ ਨਿਆਂ ਅਤੇ ਆਜ਼ਾਦੀ ਪਸੰਦ ਲੋਕਾਂ ਨੇ ਗੁਰਦਾਸਪੁਰ ਵਿੱਚ ਇੱਕ ਸ਼ਾਂਤਮਈ ਰੋਸ ਮਾਰਚ ਦਾ ਆਯੋਜਨ ਕੀਤਾ ਹੈ। ਉਪਰੋਕਤ ਪੰਥਕ ਜਥੇਬੰਦੀਆਂ ਦੇ ਨੁਮਾਇੰਦੇ ਅਸੀ:

(1) ਪੰਜਾਬ ਦੇ ਲੋਕਾਂ ਨੂੰ ਆਗਾਹ ਕਰਦੇ ਹਾਂ ਕਿ ਸਰਕਾਰ 1978 ਤੋਂ ਸ਼ੁਰੂ ਹੋਏ ਕਤਲੋਗਾਰਤ ਦੇ ਦੌਰ ਨੂੰ ਦੁਬਾਰਾ ਸ਼ੁਰੂ ਕਰਨ ਜਾ ਰਹੀ ਹੈ: ਇਸ ਦੀ ਰੋਕਥਾਮ ਕਰਨੀ ਜ਼ਰੂਰੀ ਹੈ;

(2) ਮਨੁੱਖੀ ਅਧਿਕਾਰ ਜਥੇਬੰਦੀਆਂ, ਆਜ਼ਾਦ ਮੀਡੀਆ ਅਤੇ ਨਿਆਂ ਪਸੰਦ ਲੋਕਾਂ ਨੂੰ ਸਾਡੀ ਬੇਨਤੀ ਹੈ ਕਿ ਪੰਜਾਬ ਦੀਆਂ ਘੱਟਨਾਵਾਂ ਦਾ ਬਾਰੀਕੀ ਨਾਲ ਨਿਰੀਖਣ ਕਰਨ ਅਤੇ ਇੱਕ ਹੋਰ ਵਿਆਪਕ ਕਤਲੇਆਮ ਸ਼ੁਰੂ ਹੋਣ ਤੋਂ ਪਹਿਲਾਂ ਰੋਕਥਾਮ ਦਾ ਇੰਤਜ਼ਾਮ ਆਪਣੀ ਆਵਾਜ਼ ਬੁ¦ਦ ਕਰਕੇ ਕਰਨ;

(3)ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਬਰ ਅਤੇ ਸਿਦਕ ਤੋਂ ਕੰਮ ਲੈਂਦੇ ਹੋਏ, ਜਸਪਾਲ ਸਿੰਘ, ਰਣਜੀਤ ਸਿੰਘ ਅਤੇ ਹੋਰ ਮਜ਼ਲੂਮਾਂ ਲਈ ਨਿਆਂ ਲੈਣ ਵਾਸਤੇ ਪੂਰਨ ਸ਼ਾਂਤਮਈ ਢੰਗ ਨਾਲ ਡੱਟ ਜਾਣ ਪਰ ਕਿਸੇ ਹਾਲਤ ਵਿੱਚ ਵੀ ਭੜਕਾਹਟ ਵਿੱਚ ਨਾ ਆਉਣ;

(4)ਅਸੀਂ ਸਾਰੇ ਰੋਸ ਮਾਰਚ ਵਿੱਚ ਸ਼ਾਮਲ ਹੋਵਾਂਗੇ ਅਤੇ ਗੁਰਦਾਸਪੁਰ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀ ਵੱਧ ਚੜ੍ਹਕੇ ਮਾਰਚ ਵਿੱਚ ਸ਼ਾਮਲ ਹੋ ਕੇ ਧੱਕੇ, ਅਨਿਆਂ, ਜ਼ਬਰ ਵਿਰੁੱਧ ਭੁਗਤਣ ਦੀ ਖੇਚਲ ਕਰਨ।



ਅਸੀ ਹਾਂ:
 

ਪ੍ਰੋਫ਼ੈਸਰ ਮਹਿੰਦਰਪਾਲ ਸਿੰਘ                                 ਹਰਪਾਲ ਸਿੰਘ ਚੀਮਾ                                                ਸਤਨਾਮ ਸਿੰਘ (ਪਾਉਂਟਾ ਸਾਹਿਬ)

ਜਰਨਲ ਸਕੱਤਰ                                               ਸਕੱਤਰ ਜਰਨਲ                                                              ਮੀਤ ਪ੍ਰਧਾਨ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)                   ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ)                                             ਦਲ ਖ਼ਾਲਸਾ

 

 

                                 



Back    |    ^ Top      


ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।