Singh Sabha-U.S.A.
Articles

ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ
Sep 15,2017
(ਆਤਮਜੀਤ ਸਿੰਘ,ਕਾਨਪੁਰ)

 

ਧਰਤੀ ਦੀ 'ਹਿਕ ਪਾੜ ਕੇ ਜੋ ਉਸ ਵਿਚ ਬੀਜੋਗੇ ਉਹ ਹੀ ਮਿਲੇਗਾ … ਚਾਹੇ ਉਹ ਧਰਤੀ ਸਰੀਰਿਕ ਹੋਵੇ ਜਾਂ 'ਕੌਮ ਰੂਪੀ ਧਰਤੀ … ਜੋ ਉਸ ਵਿਚ ਬੀਜਿਆ ਜਾਇਗਾ ਉਹ ਹੀ ਮਿਲੇਗਾ।

ਅਸੀ ਬੀਜਣਾ ਤਾ ਬਿਖੁ ਚਾਹੁੰਦੇ ਹਾਂ ਪਰ ਆਸ ਅੰਮ੍ਰਿਤ ਤੇ ਲਾ ਰੱਖੀ ਹੈ … ਹੁਣ ਦਸੋਂ ਇਕ ਅਮਲੀ ਬਾਪ ਅਪਣੇ ਬੱਚੇ ਨੂੰ ਕੀ ਦੇਵੇਗਾ ਗੁੜਤੀ ਵਿਚ … ਬਾਪ ਬੀਜ 'ਬਿਖੁ' ਰਿਹਾ … ਪਰ ਔਲਾਦ ਤੋਂ 'ਅੰਮ੍ਰਿਤ' ਦੀ ਆਸ ਰੱਖ ਰਿਹਾ ਹੈ … ਇਹ ਕਿਵੇਂ ਹੋ ਸਕਦਾ ਹੈ ਬੀਜਿਆ 'ਬਿਖੁ' ਜਾਏ ਤੇ ਆਸ 'ਅੰਮ੍ਰਿਤ' ਦੀ … ਗੁਰੂ ਕਹਿੰਦੇ ਹਨ ਇਹ ਕਿੱਧਰ ਦਾ 'ਨਿਆਉ' ਹੈ।

ਹੁਣ ਜੇ ਧਰਮੀ ਅਖਵਾਣ ਵਾਲੇ 'ਆਗੂ' 'ਪ੍ਰਚਾਰਕ' ਅਾੳੁਣ ਵਾਲੀ ਪਨੀਰੀ ਨੂੰ "ਗੁਰੂ ਗ੍ਰੰਥ ਸਾਹਿਬ" ਜੀ ਦੀ ਅੰਮ੍ਰਿਤ ਰੂਪੀ ਬਾਣੀ ਦੀ ਥਾਂ ਤੇ 'ਦੁਰਗਾ, ਭਗਉਤੀ, ਮਹਾਕਾਲ, ਕਾਲਕਾ ਅਤੇ ਚਰਿਤ੍ਰੋ ਪਾਖਯਾਨ' ਵਰਗੀ ਕਾਹਣੀਆਂ ਦਾ 'ਬਿਖੁ' ਪਰੋਸਂਗੇ 'ਤੇ ਕੀ ਆਸ ਰੱਖ ਸਕਦੇ ਹਾਂ ਅਾੳੁਣ ਵਾਲੀ ਪਨੀਰੀ ਤੋਂ …

ਇਹ ਕਿਵੇਂ ਹੋ ਸਕਦਾ ਹੈ ਕਿ ਅਸੀ ਅਾੳੁਣ ਵਾਲੀ ਪਨੀਰੀ ਨੂੰ ਵੰਡੀਏ ਬਿਖੁ 'ਤੇ ਆਸ ਰੱਖੀੲੇ ੳੁਨਾਂ ਕੋਲ ਅੰਮ੍ਰਿਤ ਦੀ … ਜਦੋਂ ਅੰਮ੍ਰਿਤ ਰੂਪੀ ਬਾਣੀ ਅੰਦਰ ਗਈ ਹੀ ਨਹੀਂ … ਜਦੋਂ ਗਇਆ ਹੀ ਇਹ ਕੀ 'ਚੁਨ ਚੁਨ ਸ਼ੱਤ੍ਰ ਹਮਾਰੇ ਮਾਰਿਯਹਿ' ਤੇ ਕਿਵੇਂ ਆਸ ਰੱਖੀਏ ੳੁਨਾਂ ਕੋਲ ਅੰਮ੍ਰਿਤ ਦੀ …

ਓਇ ਭਲਿਓ! ਤਰਸ ਕਰੋ ਅਾੳੁਣ ਵਾਲੀ ਪਨੀਰੀ ਤੇ ੳੁਨਾਂ ਨੂੰ 'ਦੁਰਗਾ, ਭਗਉਤੀ, ਮਹਾਕਾਲ, ਕਾਲਕਾ ਅਤੇ ਚਰਿਤ੍ਰੋ ਪਾਖਯਾਨ' ਦੇ 'ਬੀਜ' ਵੰਡਣ ਦੀ ਥਾਂ 'ਤੇ "ਗੁਰੂ ਗ੍ਰੰਥ ਸਾਹਿਬ" ਜੀ ਦੀ ਅੰਮ੍ਰਿਤ ਰੂਪੀ ਬਾਣੀ ਦੀ ਨਿਰੋਲ ਵਿਚਾਰ ਵੰਡੋ ਤਾਂ ਕਿ ਉਨ੍ਹਾਂ ਦਾ ਜੀਵਨ ਸਫਲ ਹੋ ਸਕੇ, ਉਸ ਅਧਾਰ ਤੇ ਉਨ੍ਹਾਂ ਦਾ ਜੀਵਨ ਬਣ ਸਕੇ ਅਤੇ ਅੰਦਰਹੁ ਵੈਰ ਵਿਰੋਧ ਦੀ ਭਾਵਣਾ ਖਤਮ ਹੋ ਸਕੇ …

ਭਲਿਓ ਜਦ ਗੁਰੂ ਨੇ ਸਾੱਨੂੰ ਇਕੋ ਥਾਲ ਵਿਚ ਸਭ ਕੁੱਝ ਪਰੋਸ ਕੇ ਦੇ ਦਿੱਤਾ 'ਤੇ ਸਾੱਨੂੰ ਬਾਹਰ ਭਟਕਣ ਦੀ ਕੀ ਲੋੜ … ਗੁਰੂ ਹੁਕਮ …

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥ ਏਹ ਵਸਤੁ ਤਜੀ ਨਹੀ ਜਾਈ ਨਿਤ ਨਿਤ ਰਖੁ  ਉਰਿ ਧਾਰੋ ॥ ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥

-ਆਤਮਜੀਤ ਸਿੰਘ, ਕਾਨਪੁਰBack    |    ^ Top      

ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।