Singh Sabha-U.S.A.
Articles

ਸ਼ਰੋਮਣੀ ਅਕਾਲੀ ਦਲ ? ਕਿੰਨੇ ਕੁ ??ਸਾਰੇ ਹੀ "ਸ਼੍ਰੋਮਣੀ" ਹਨ ?
Aug 18,2017
(ਗਿਆਨੀ ਹਰਬੰਸ ਸਿੰਘ 'ਤੇਗ')

 

ਸ਼ਰੋਮਣੀ ਅਕਾਲੀ ਦਲ ? ਕਿੰਨੇ ਕੁ ??ਸਾਰੇ ਹੀ "ਸ਼੍ਰੋਮਣੀ" ਹਨ ? ਪਰ ਸ਼ਰੋਮਣੀ ਇਹਨਾ ਚ ਕੋਈ ਭੀ ਨਹੀਂ ਬਣ ਸਕਿਆ , (ਰਿਹਾ ) ਅਜ ਸਿਖ ਕੌਮ ਦਾ ਇਹੀ ਦੁਖਾਂਤ ਹੈ , ਬੜਾ ਕੁਝ ਨਿਜੀ ਤੌਰ ਹੰਢਾ ਕੇ , ਦੇਖ , ਪਰਖ ਕੇ, ਦੋ ਵੇਰ( 1996 ,2004 ਵਿਚ ) ਸ਼: ਗੁ: ਪ੍ਰਬੰਧਕ ਕਮੇਟੀ ਦੀ ਚੋਣ , ਬਾਦਲਕਿਆਂ ਵਿਰੁਧ ਲੜਕੇ , ਹੁਣ ਚੁਪ ਰਹਿਣ ਚ ਹੀ ਠੀਕ ਹਾਂ , ਪਰ ਫਿਰ ਭੀ ਚੁਪ ਰਹਿ ਨਹੀਂ ਸਕਦਾ । ਤਾਂ ਜੋ ਪੰਥਕ ਪਿੜ ਵਿਚ ਜੋ ਇਹ ਦਲ ਦਲ ਹੈ , ਖਤਮ ਹੋਕੇ ,ਇਕ ਪਰਧਾਨ, ਇਕ ਨਿਸ਼ਾਨ , ਅਤੇ ਇਕ ਵਿਧਾਨ , ਕਿਸੇ ਇਕ (ਘਟੋ ਘਟ ਪਰੋਗਰਾਮ ) ਤੇ ਹੋ ਸਕੇ । ਬਾਦਲਕਿਆਂ ਵਿਚਲੇ ਪੰਥ ਦਰਦੀਆਂ ਨੂੰ ਭੀ ਪਿਆਰ ਸਤਿਕਾਰ ਨਾਲ , ਹੋਕਾ ਦਿਤਾ ਜਾਵੇ , 100% ਸਹੀ ਤਾਂ ਸਾਡੇ ਚੋਂ ਭੀ ਸ਼ਾਇਦ ਕੋਈ ਇਕ ਅੱਧਾ ਹੀ ਹੋਵੇ ? ਮੈਂ ਸੁਣਿਆ ਸੀ ਕਿ :-


"ਖੇਤੀ ਨਿਆਣਿਆਂ ਸਿਆਣਿਆਂ ਦੀ ।,
"ਵਾੜ ਨਵਿਆਂ ਪੁਰਾਣਿਆਂ ਦੀ ,।


ਮੈਂ ਇਕ ਹੋਰ ਗਲ ਵਿਚ ਜੋੜ ਦਿਤੀ ਕਿ


"ਜਥੇਬੰਦੀ ਸੁਜਾਖੇ, ਅੰਨਿਆਂ ,ਕਾਣਿਆਂ ਦੀ " ,


ਬਾਦਲਕਿਆਂ ਨੇ ਐਸੇ ਸਾਰਿਆਂ ਦੀ ਬਾਖੂਬੀ ਵਰਤੋਂ ਕੀਤੀ , ਪਰੰਤੂ ਪੰਥਕ ਏਜੰਡਾ ਖਤਮ ਕਰਨ ਕਰਕੇ, ਖਤਮ ਹੋਣ ਕੰਢੇ ਪਹੁੰਚੇ , ਸਭ ਦੇ ਸਾਹਮਣੇ ਹੀ ਹੈ ।ਖੈਰ! ----ਵੇਦਨਾ ਹੀ ਹੈ ,


ਸੋ ਸੁਹਿਰਦਤਾ ਨਾਲ , ਗੰਭੀਰਤਾ ਅਤੇ ਉਚੀ ਸੋਚ ਨਾਲ ਹੀ ਹਾਲਾਤ ਅੱਛੇ ਹੋਣੇ ਹਨ ? , ਵਾਹਿਗੁਰੂ ਸਭ ਨੂੰ ਸੋਝੀ ਬਖਸ਼ਣ !

-ਗਿਆਨੀ ਹਰਬੰਸ ਸਿੰਘ 'ਤੇਗ'Back    |    ^ Top      

ਸਿੰਘ ਸਭਾ ਯੂ ਐਸ ਏ ਤੇ ਛਪਣ ਵਾਲੀਆਂ ਰਚਨਾਵਾਂ ਦੇ ਵਿਚਾਰ ਲੇਖਕਾਂ ਦੇ ਨਿੱਜੀ ਹੁੰਦੇ ਹਨ।ਇਸ ਲਈ ਇਹ ਜਰੂਰੀ ਨਹੀਂ ਕਿ ਅਸੀਂ ਇਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਈਏ।